Board Statements

The Board of Education formally recognizes and respects the rights of parents and guardians to impart family discussion, religious beliefs and cultural philosophies to their children, acknowledging the primary role of families in providing such guidance.

ਸਿੱਖਿਆ ਬੋਰਡ ਮਾਤਾ-ਪਿਤਾ ਅਤੇ ਸਰਪ੍ਰਸਤਾਂ ਦੇ ਆਪਣੇ ਬੱਚਿਆਂ ਨੂੰ ਪਰਿਵਾਰਕ ਵਿਚਾਰ ਵਟਾਂਦਰੇ, ਧਾਰਮਿਕ ਵਿਸ਼ਵਾਸਾਂ ਅਤੇ ਸੱਭਿਆਚਾਰਕ ਫਲਸਫੇ ਪ੍ਰਦਾਨ ਕਰਨ ਦੇ ਅਧਿਕਾਰਾਂ ਨੂੰ ਸਹੀ ਢੰਗ ਨਾਲ ਮਾਨਤਾ ਦਿੰਦਾ ਹੈ ਅਤੇ ਉਨ੍ਹਾਂ ਦਾ ਆਦਰ ਕਰਦਾ ਹੈ, ਅਤੇ ਅਇਸ ਦੇ ਨਾਲ ਨਾਲ ਅਜਿਹੀ ਨਸੀਹਤ ਪ੍ਰਦਾਨ ਕਰਨ ਵਿੱਚ ਪਰਿਵਾਰਾਂ ਦੀ ਮੁੱਢਲੀ ਭੂਮਿਕਾ ਨੂੰ ਵੀ ਸਵੀਕਾਰ ਕਰਦਾ ਹੈ। 
 

The Board of Education recognizes its responsibilities to adhere to broad legislation, human rights standards, and relevant case law in implementing and supporting sexual orientation and gender identity and inclusivity within our schools and educational settings.

ਸਿੱਖਿਆ ਬੋਰਡ ਸਾਡੇ ਸਕੂਲਾਂ ਅਤੇ ਵਿਦਿਅਕ ਸੈਟਿੰਗਾਂ ਦੇ ਅੰਦਰ ਲਿੰਗੀ ਰੁਝਾਨ ਅਤੇ ਲਿੰਗ ਪਛਾਣ ਅਤੇ ਸ਼ਮੂਲੀਅਤ ਨੂੰ ਲਾਗੂ ਕਰਨ ਅਤੇ ਸਮਰਥਨ ਕਰਨ ਵਿੱਚ ਵਿਆਪਕ ਕਾਨੂੰਨ, ਮਨੁੱਖੀ ਅਧਿਕਾਰਾਂ ਦੇ ਮਿਆਰਾਂ ਅਤੇ ਸੰਬੰਧਿਤ ਕੇਸ ਕਾਨੂੰਨ ਦੀ ਪਾਲਣਾ ਕਰਨ ਲਈ ਆਪਣੀਆਂ ਜ਼ਿੰਮੇਵਾਰੀਆਂ ਨੂੰ ਮਾਨਤਾ ਦਿੰਦਾ ਹੈ। 
 

The Board of Education formally recognizes both the Canadian Charter of Rights and Freedoms and the British Columbia Human Rights Code in its actions and decisions. This will guide the Board’s policies and practices to ensure they align with the principles and guidelines set forth in these documents, fostering an environment that benefits all employees and students, promoting fairness, safety, equity and excellence in our educational system.

ਸਿੱਖਿਆ ਬੋਰਡ ਆਪਣੀਆਂ ਕਾਰਵਾਈਆਂ ਅਤੇ ਫੈਸਲਿਆਂ ਵਿੱਚ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫ੍ਰੀਡਮਜ਼ ਅਤੇ ਬ੍ਰਿਟਿਸ਼ ਕੋਲੰਬੀਆ ਮਨੁੱਖੀ ਅਧਿਕਾਰ ਕੋਡ ਦੋਵਾਂ ਨੂੰ ਸਹੀ ਢੰਗ ਨਾਲ ਮਾਨਤਾ ਦਿੰਦਾ ਹੈ। ਇਹ ਬੋਰਡ ਦੀਆਂ ਨੀਤੀਆਂ ਅਤੇ ਅਭਿਆਸਾਂ ਦਾ ਮਾਰਗ ਦਰਸ਼ਨ ਕਰੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਇਨ੍ਹਾਂ ਦਸਤਾਵੇਜ਼ਾਂ ਵਿੱਚ ਦੱਸੇ ਗਏ ਸਿਧਾਂਤਾਂ ਅਤੇ ਦਿਸ਼ਾ ਨਿਰਦੇਸ਼ਾਂ ਨਾਲ ਮੇਲ ਖਾਂਦੇ ਹਨ, ਇੱਕ ਅਜਿਹਾ ਵਾਤਾਵਰਣ ਪੈਦਾ ਕਰਦੇ ਹਨ ਜੋ ਸਾਰੇ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਲਾਭ ਪਹੁੰਚਾਉਂਦਾ ਹੈ, ਅਤੇ ਸਾਡੀ ਵਿਦਿਅਕ ਪ੍ਰਣਾਲੀ ਵਿੱਚ ਨਿਰਪੱਖਤਾ, ਸੁਰੱਖਿਆ, ਬਰਾਬਰੀ ਅਤੇ ਉੱਤਮਤਾ ਨੂੰ ਉਤਸ਼ਾਹਤ ਕਰਦਾ ਹੈ।